ਲੌਜੀਫ਼ੈਮ (Logifem), ਬਿਪਤਾ ’ਚ ਫਸੀਆਂ ਔਰਤਾਂ ਲਈ ਇੱਕ ਸਹਾਰਾ

ਜੇ ਤੁਸੀਂ ਔਕੜਾਂ ਦਾ ਸਾਹਮਣਾ ਕਰ ਰਹੇ ਹੋ ਤੇ ਕਿਸੇ ਆਸਰੇ ਤੇ ਮਦਦ ਦੀ ਭਾਲ ਵਿੱਚ ਹੋ ਤਾਂ ਸਾਨੂੰ 514-939-3172 ’ਤੇ ਕਾਲ ਕਰਨ ਤੋਂ ਝਿਜਕੋ ਨਾ।

ਲੌਜੀਫ਼ੈਮ (Logifem) ਕੀ ਹੈ?

ਲੌਜੀਫ਼ੈਮ ਮਾਂਟਰੀਅਲ ’ਚ ਬਾਲ–ਬੱਚੇਦਾਰ ਤੇ ਬਿਨਾ ਬੱਚਿਆਂ ਵਾਲੀਆਂ ਔਰਤਾਂ ਨੂੰ ਆਸਰਾ ਤੇ ਮਦਦ ਮੁਹੱਈਆ ਕਰਵਾਉਂਦੀ ਹੈ।

ਸਾਡੀ ਮੁੱਖ ਰਿਹਾਇਸ਼ ’ਚ ਔਰਤਾ ਲਈ 14 ਨਿਜੀ ਕਮਰੇ ਹਨ ਤੇ ਬੱਚਿਆਂ ਵਾਲੀਆਂ ਔਰਤਾਂ ਦੇ ਰਹਿਣ ਲਈ ਛੇ ਵੱਡੇ ਕਮਰੇ ਹਨ। ਇੱਥੇ ਸਾਂਝੇ ਬਾਥਰੂਮ ਤੇ ਸਾਂਝੇ ਖੇਤਰ ਵੀ ਹਨ। ਵੱਧ ਤੋਂ ਵੱਧ ਇੱਥੇ ਇੱਕ ਸਾਲ ਲਈ ਠਹਿਰਿਆ ਜਾ ਸਕਦਾ ਹੈ।

ਸਾਡੇ ਕੋਲ 13 ਟ੍ਰਾਂਜ਼ਿਸ਼ਨਲ ਅਪਾਰਟਮੈਂਟਸ ਵੀ ਹਨ, ਜਿਨ੍ਹਾਂ ਵਿੱਚੋਂ ਛੇ ਇਕੱਲੀਆਂ ਮਾਂਵਾਂ ਲਈ ਰਾਖਵੇਂ ਹਨ। ਇਨ੍ਹਾਂ ਵਿੱਚ ਵੱਧ ਤੋਂ ਵੱਧ ਤਿੰਨ ਵਰ੍ਹੇ ਰਿਹਾ ਜਾ ਸਕਦਾ ਹੈ। ਔਰਤਾਂ ਆਪਣੀ ਆਮਦਨ ਦਾ 25% ਕਿਰਾਏ ਵਜੋਂ ਅਦਾ ਕਰਦੀਆਂ ਹਨ ਅਤੇ ਉਨ੍ਹਾਂ ਨੇ ਕੋਈ ਪ੍ਰੋਫ਼ੈਸ਼ਨਲ ਜਾਂ ਸਕੂਲ–ਵਾਪਸੀ ਪ੍ਰੋਜੈਕਟ ਸਮੇਤ ‘ਸਮਾਜਕ ਪੁਨਰ–ਗਠਨ ਪ੍ਰੋਜੈਕਟ’ (ਸੋਸ਼ਲ ਰੀਇੰਟੈਗ੍ਰੇਸ਼ਨ) ਜ਼ਰੂਰ ਲਿਆ ਹੋਣਾ ਚਾਹੀਦਾ ਹੈ। ਇਹ ਆਮ ਤੌਰ ’ਤੇ ਜ਼ਰੂਰੀ ਹੁੰਦਾ ਹੈ ਕਿ ਇੱਕ ਅਪਾਰਟਮੈਂਟ ਤੱਕ ਪੁੱਜਣ ਲਈ ਪਹਿਲਾਂ ਰਿਹਾਇਸ਼ ਵਿੱਚੋਂ ਦੀ ਲੰਘਿਆ ਜਾਵੇ।

ਕਿਸ ਲਈ?

 

ਲੌਜੀਫ਼ੈਮ ਸਭ ਔਰਤਾਂ ਨੂੰ ਪ੍ਰਵਾਨ ਕਰਦਾ ਹੈ, ਭਾਵੇਂ ਉਨ੍ਹਾਂ ਦੀ ਮੁਸੀਬਤ, ਉਨ੍ਹਾਂ ਦਾ ਰੁਤਬਾ, ਉਨ੍ਹਾਂ ਦਾ ਮੂਲ ਜਾਂ ਉਨ੍ਹਾਂ ਵੱਲੋਂ ਬੋਲੀ ਜਾਣ ਵਾਲੀ ਭਾਸ਼ਾ ਕੋਈ ਵੀ ਹੋਵੇ। ਫਿਰ ਵੀ, ਉਨ੍ਹਾਂ ਨੂੰ ਹੇਠ ਲਿਖੇ ਮਾਪਦੰਡਾਂ ਉੱਤੇ ਜ਼ਰੂਰ ਪੂਰੇ ਉੱਤਰਨਾ ਹੋਵੇਗਾ:

  • ਉਮਰ 18 ਤੋਂ 65 ਸਾਲਾਂ ਦੇ ਵਿਚਕਾਰ ਹੋਵੇ।
  • ਪੌੜੀਆਂ ਚੜ੍ਹ ਕੇ ਤੀਜੀ ਮੰਜ਼ਿਲ ਤੱਕ ਪੁੱਜਣ ਲਈ ਸਰੀਰਕ ਤੌਰ ’ਤੇ ਯੋਗ ਹੋਵੇ ਅਤੇ ਹਰ ਹਫ਼ਤੇ ਨਿਵਾਸੀਆਂ ਨੂੰ ਦਿੱਤੇ ਜਾਣ ਵਾਲੇ ਅਜਿਹੇ ਵੱਖੋ–ਵੱਖਰੇ ਕੰਮ ਕਰ ਸਕਦੀ ਹੋਵੇ: ਬਰਤਨ ਧੋਣਾ, ਕੋਈ ਇੱਕ ਬਾਥਰੂਮ ਧੋਣਾ ਆਦਿ।
  • ਸਾਰੇ ਖਾਣਿਆਂ ਤੇ ਵਾਸ਼ਰ, ਡ੍ਰਾਇਰ, ਟੈਲੀਵਿਜ਼ਨ ਤੇ ਕੰਪਿਊਟਰ ਤੱਕ ਪਹੁੰਚ ਨੂੰ ਕਵਰ ਕਰਦੇ ਸਾਰੇ ਮਾਸਿਕ ਖ਼ਰਚਿਆਂ ਦੀ ਅਦਾਇਗੀ ਦੇ ਯੋਗ ਹੋਵੇ:
    • 400 $ ਇੱਕ ਕਮਰੇ ਲਈ
    • 50 $ ਛੇ ਮਹੀਨਿਆਂ ਜਾਂ ਵੱਧ ਉਮਰ ਦੇ ਹਰੇਕ ਬੱਚੇ ਲਈ
    • (ਜੇ ਤੁਹਾਨੂੰ ਕਿਸੇ ਅਸਥਾਈ ਵਿੱਤੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਭੁਗਤਾਨ ਦਾ ਇੰਤਜ਼ਾਮ ਕਰਨ ਦੀ ਸੰਭਾਵਨਾ ਹੈ, ਕ੍ਰਿਪਾ ਕਰ ਕੇ ਆਪਣੀ ਸਥਿਤੀ ਬਾਰੇ ਸੁਆਗਤੀ ਸਟਾਫ਼ ਨਾਲ ਸੰਪਰਕ ਕਰੋ).
  • ਕਿਸੇ ਨਸ਼ੇ ਜਾਂ ਅਲਕੋਹਲ ਦੀ ਲਤ ਲੱਗੇ ਹੋਣ ਦੀ ਸਮੱਸਿਆ ਦੀ ਹਾਲਤ ਵਿੱਚ, ਫ਼ਾਲੋ–ਅੱਪ ਕਰੋ – ਥੈਰਾਪੀ ਲਵੋ।
  • ਡਾਕਟਰ ਦੇ ਦੱਸੇ ਮੁਤਾਬਕ ਕੋਈ ਦਵਾਈ ਲਵੋ (ਦਵਾਈ ਇੰਟਰਵੈਂਸ਼ਨ ਦਫ਼ਤਰ ਵਿੱਚ ਰੱਖੀ ਹੋਈ ਹੈ)।
  • ਕਿਸੇ ਵਰਕਰ ਤੋਂ ਮਨੋਸਮਾਜਕ (ਸਾਈਕੋਸੋਸ਼ਲ) ਫ਼ਾਲੋ–ਅੱਪ ਲੈਣ ਦੀ ਇੱਛੁਕ ਹੋਵੇ।
  • ਘਰ ਦੇ ਨਿਯਮਾਂ ਦਾ ਸਤਿਕਾਰ ਕਰਨ ਲਈ ਖ਼ੁਦ ਪ੍ਰਤੀਬੱਧ ਹੋਵੇ।
  • 12 ਸਾਲ ਤੱਕ ਦੇ ਜਾਂ ਛੋਟੇ ਬੱਚੇ ਹੋਣ।

ਜਿਹੜੀਆਂ ਵੀ ਔਰਤਾਂ ਦੀ ਅਸੀਂ ਮੇਜ਼ਬਾਨੀ ਕਰਦੇ ਹਾਂ, ਅਸੀਂ ਉਨ੍ਹਾਂ ਨਾਲ ਜ਼ਰੂਰੀ ਗੱਲਬਾਤ ਕਰਨ ਦਾ ਜਤਨ ਕਰਦੇ ਹਾਂ, ਉਹ ਭਾਵੇਂ ਕੋਈ ਵੀ ਭਾਸ਼ਾ ਬੋਲਦੀਆਂ ਹੋਣ ਤੇ ਅਸੀਂ ਲੋੜ ਮੁਤਾਬਕ ਦੁਭਾਸ਼ੀਆਂ ਨੂੰ ਕਾੱਲ ਕਰ ਸਕਦੇ ਹਾਂ। ਉਂਝ, ਅਸੀਂ ਸਿਰਫ਼ ਫ਼ਰੈਂਚ ਤੇ ਅੰਗਰੇਜ਼ੀ ਵਿੱਚ ਹੀ ਸੇਵਾਵਾਂ ਦਾ ਵਾਅਦਾ ਕਰ ਸਕਦਾ ਹਾਂ। ਸਾਡੇ ਵਿੱਚੋਂ ਕੁਝ ਬੁਲਾਰੇ ਹੋਰ ਭਾਸ਼ਾਵਾਂ (ਕ੍ਰਿਓਲ, ਅਰਬੀ, ਸਪੇਨੀ, ਇਤਾਲਵੀ, ਲਿੰਗਾਲਾ) ਬੋਲਦੇ ਹਨ।

ਅਸੀਂ ਕਿਵੇਂ ਮਦਦ ਕਰ ਰਹੇ ਹਾਂ?

ਲੌਜੀਫ਼ੈਮ (Logifem) ਤੁਹਾਡੇ ਰਹਿਣ ਲਈ ਇੱਕ ਸੁਰੱਖਿਅਤ ਥਾਂ, ਇੱਕ ਨਿਜੀ ਕਮਰਾ, ਇੱਕ ਦਿਨ ’ਚ ਤਿੰਨ ਖਾਣੇ ਅਤੇ ਤਿੰਨ ਸਨੈਕਸ, ਇੱਕ ਲਾਂਡਰੀ ਰੂਮ ਤੇ ਇੰਟਰਨੈੱਟ ਪਹੁੰਚ ਦੀ ਪੇਸ਼ਕਸ਼ ਦੇ ਕੇ ਤੁਹਾਡੀ ਮਦਦ ਕਰ ਸਕਦੀ ਹੇ ਜੇ ਤੁਸੀਂ ਕਿਸੇ ਔਖੀ ਹਾਲਤ ਵਿੱਚ ਰਹਿੰਦੇ ਹੋ
ਤੁਹਾਡੀਆਂ ਲੋੜੀਂਦੀਆਂ ਵਸਤਾਂ ਦੀਆਂ ਜ਼ਰੂਰਤਾਂ ਪੂਰੀ ਕਰਨ ਤੋਂ ਇਲਾਵਾ, ਲੌਜੀਫ਼ੈਮ ਆਪਣੀ ਮੇਜ਼ਬਾਨੀ ਅਧੀਨ ਸਾਰੀਆਂ ਔਰਤਾਂ ਲਈ ਸਾਈਕੋਸੋਸ਼ਲ ਨਿਗਰਾਨੀ ਮੁਹੱਈਆ ਕਰਵਾਉ਼ਦੀ ਹੈ। ਤੁਹਾਡੀ ਆਮਦ ’ਤੇ ਤੁਹਾਨੂੰ ਇੱਕ ਸਾਈਕੋਸੋਸ਼ਲ ਵਰਕਰ ਮਿਲੇਗੀ ਜੋ ਤੁਹਾਡੇ ਇੱਥੇ ਠਹਿਰਨ ਤੱਕ ਤੁਹਾਡੀ ਮਦਦ ਕਰੇਗੀ ਤੇ ਤੁਹਾਡੇ ਨਾਲ ਰਹੇਗਾ/ਰਹੇਗੀ। ਹਰ ਹਫ਼ਤੇ, ਤੁਸੀਂ ਇਸ ਵਰਕਰ ਨੂੰ ਲਗਭਗ 45 ਮਿੰਟਾਂ ਲਈ ਮਿਲੋਗੇ। ਇਸ ਮਦਦ ਵਿੱਚ ਤੁਹਾਨੂੰ ਧਿਆਨ ਨਾਲ ਸੁਣਨਾ, ਸਹਾਇਤਾ, ਜਾਣਕਾਰੀ, ਕੁਝ ਖ਼ਾਸ ਕਾਰਜ–ਵਿਧੀਆਂ ਲਈ ਮਦਦ ਅਤੇ ਹੋਰ ਲਾਹੇਵੰਦ ਵਸੀਲਿਆਂ ਦੇ ਰੈਫ਼ਰਲਜ਼ ਸ਼ਾਮਲ ਹੋ ਸਕਦੇ ਹਨ।
ਇੱਕ ਨਿਵਾਸੀ ਦੀ ਗਵਾਹੀ: ‘‘ਲੌਜੀਫ਼ੈਮ ਨਾਲ, ਅਸੀਂ ਤੁਹਾਡੀ ਮਦਦ ਕਰਦੇ ਹਾਂ ਤੇ ਤੁਹਾਨੂੰ ਵਿਖਾਉਂਦੇ ਹਾਂ ਕਿ ਜ਼ਿੰਦਗੀ ਕਿੰਨੀ ਸੋਹਣੀ ਹੈ, ਅਸੀਂ ਅੱਗੇ ਵਧਦੇ ਚਲੇ ਜਾਂਦੇ ਹਾਂ, ਬੀਤੀਆਂ ਗੱਲਾਂ ਤੇ ਸਮੱਸਿਆਵਾਂ ’ਤੇ ਹੀ ਨਾ ਟਿਕੇ ਰਹੋ। ਜੇ ਅਸੀਂ ਇੱਥੇ ਹਾਂ, ਤਾਂ ਉਹ ਸਭ ਲਾਂਭੇ ਕਰ ਦੇਵੋ ਤੇ ਹੌਲੀ–ਹੌਲੀ ਉਨ੍ਹਾਂ ਨੂੰ ਹੱਲ ਜ਼ਰੂਰ ਕਰੋ।’’

 

ਕਿੱਥੇ?

ਲੌਜੀਫ਼ੈਮ (Logifem) ਮਾਂਟਰੀਅਲ ਦੇ ਉੱਤਰ–ਪੱਛਮ ਖੇਤਰ ’ਚ ਮੈਟਰੋ ਸਟੇਸ਼ਨ ਨੇੜੇ ਸਥਿਤ ਇੱਕ ਆਸਰਾ ਹੈ। ਅਸੀਂ ਇਸ ਸਥਾਨ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਵੈੱਬਸਾਈਟ ਉੱਤੇ ਇਸ ਦਾ ਪਤਾ ਜੱਗ–ਜ਼ਾਹਿਰ ਨਹੀਂ ਕਰਦੇ। ਜਦੋਂ ਕਿਸੇ ਔਰਤ ਨੂੰ ਇੱਕ ਨਿਵਾਸੀ (ਰੈਜ਼ੀਡੈਂਟ) ਵਜੋਂ ਪ੍ਰਵਾਨ ਕਰ ਲਿਆ ਜਾਂਦਾ ਹੈ, ਤਾਂ ਉਸੇ ਨੂੰ ਇਸ ਦੇ ਸਹੀ ਪਤੇ ਬਾਰੇ ਦੱਸਿਆ ਜਾਂਦਾ ਹੈ।

 

ਇੱਥੇ ਰਹਿਣ ਲਈ ਕਿਵੇਂ ਪੁੱਜਣਾ ਹੈ?

  1. ਲੌਜੀਫ਼ੈਮ (Logifem) ਨੂੰ 514-939-3172 ’ਤੇ ਕਾੱਲ ਕਰੋ। ਅਸੀਂ ਇੱਕ ਦਿਨ ਦੇ 24 ਘੰਟੇ, ਇੱਕ ਹਫ਼ਤੇ ਦੇ 7 ਦਿਨ ਖੁੱਲ੍ਹੇ ਹਾਂ। ਤਦ ਅਸੀਂ ਤੁਹਾਨੂੰ ਅਗਲੇ ਸੂਚਨਾ ਸੈਸ਼ਨ ਲਈ ਸੱਦਾਂਗੇ। ਜੇ ਤੁਹਾਨੂੰ ਤੁਰੰਤ ਆਸਰੇ ਦੀ ਜ਼ਰੂਰਤ ਹੈ, ਤਾਂ ਅਸੀਂ ਤੁਹਾਨੂੰ ਵਾਜਬ ਵਸੀਲਿਆਂ ਬਾਰੇ ਦੱਸਣ ਦੇ ਵੀ ਯੋਗ ਹੋਵਾਂਗੇ।
  2. ਸੂਚਨਾ ਮੀਟਿੰਗ ਵਿੱਚ ਸ਼ਾਮਲ ਹੋਵੋ: ਜੇ ਤੁਸੀਂ ਲੌਜੀਫ਼ੈਮ ’ਚ ਠਹਿਰਨਾ ਚਾਹੁੰਦੇ ਹੋ, ਤਾਂ ਆਓ ਤੇ ਸੂਚਨਾ ਸੈਸ਼ਨ ਵਿੱਚ ਭਾਗ ਲਵੋ, ਜੋ ਆਮ ਤੌਰ ’ਤੇ ਹਰ ਮੰਗਲਵਾਰ ਦੁਪਹਿਰ ਵੇਲੇ ਹੁੰਦਾ ਹੈ, ਜਿੱਥੇ ਤੁਹਾਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਮਿਲੇਗੀ। ਜਿਹੜੀਆਂ ਔਰਤਾਂ ਦੀ ਲੌਜੀਫ਼ੈਮ ’ਚ ਦਿਲਚਸਪੀ ਹੋਵੇ, ਤਾਂ ਉਹ ਇੱਕ ਬਿਨੈ–ਪੱਤਰ ਫ਼ਾਰਮ ਭਰ ਸਕਦੀਆਂ ਹਨ ਤੇ ਆਪਣੀ ਹਾਲਤ ਬਾਰੇ ਸਾਡੇ ਸੁਆਗਤੀ–ਸਟਾਫ਼ ਨਾਲ ਵਿਚਾਰ–ਵਟਾਂਦਰਾ ਕਰ ਸਕਦੀਆਂ ਹਨ।
  3. ਨਾਲ ਜੁੜੇ ਰਹੋ: ਉਸ ਤੋਂ ਬਾਅਦ, ਕੰਮ ਕਰਨ ਵਾਲੀ ਟੀਮ ਇਹ ਯਕੀਨੀ ਬਣਾਏਗੀ ਕਿ ਲੌਜੀਫ਼ੈਮ (Logifem) ਤੁਹਾਡੇ ਲਈ ਸਹੀ ਵਸੀਲਾ ਹੋਵੇ। ਇਹ ਸੰਭਵ ਹੈ ਕਿ ਕੋਈ ਕਮਰਾ ਉਪਲਬਧ ਹੋਣ ਤੋਂ ਪਹਿਲਾਂ ਕੁਝ ਸਮਾਂ ਉਡੀਕ (ਇਹ ਸਮਾਂ ਕੁਝ ਦਿਨਾਂ ਤੋਂ ਲੈ ਕੇ ਕੁਝ ਮਹੀਨਿਆਂ ਤੱਕ ਦਾ ਵੀ ਹੋ ਸਕਦਾ ਹੈ) ਕਰਨੀ ਪਵੇ। ਇਹ ਅਹਿਮ ਹੁੰਦਾ ਹੈ ਕਿ ਤੁਸੀਂ ਆਪਣੀ ਦਿਲਚਸਪੀ ਨਵਿਆਉਣ ਲਈ ਹਰ ਹਫ਼ਤੇ ਕਾਲ ਕਰ ਲਵੋ। ਜਦੋਂ ਵੀ ਕੋਈ ਕਮਰਾ ਉਪਲਬਧ ਹੋਵੇਗਾ, ਤਾਂ ਸੁਆਗਤੀ–ਸਟਾਫ਼ ਤੁਹਾਡੇ ਨਾਲ ਸੰਪਰਕ ਕਰੇਗਾ ਤੇ ਤੁਹਾਡੇ ਨਾਲ ਅੰਤਿਮ ਵੇਰਵਿਆਂ ਬਾਰੇ ਵਿਚਾਰ–ਚਰਚਾ ਕਰ ਲਵੇਗਾ।

ਕਿੰਨਾ ਸਮਾਂ?

ਤੁਸੀਂ ਇਸ ਆਸਰੇ ’ਚ ਇੱਕ ਸਾਲ ਤੱਕ ਠਹਿਰ ਸਕਦੇ ਹੋ।
ਸਾਡੇ ਕੋਲ ਟ੍ਰਾਂਜ਼ੀਸ਼ਨਲ ਅਪਾਰਟਮੈਂਟਸ, ਜਦੋਂ ਉਪਲਬਧ ਹੋਣ, ਵੀ ਹਨ ਜੋ ਉਨ੍ਹਾਂ ਔਰਤਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ ਜੋ ਪਹਿਲਾਂ ਲੌਜੀਫ਼ੈਮ (Logifem) ’ਚ ਰਹਿ ਚੁੱਕੀਆਂ ਹਨ। ਇਸ ਲਈ ਕਿਰਾਇਆ ਆਮਦਨ ਦਾ 25% ਹੈ ਅਤੇ ਔਰਤਾਂ ਇੱਥੇ ਤਿੰਨ ਸਾਲਾਂ ਲਈ ਠਹਿਰ ਸਕਦੀਆਂ ਹਨ। ਤੁਹਾਡੇ ਕੋਲ ਜ਼ਰੂਰ ਹੀ ਪਰਮਾਨੈਂਟ ਰੈਜ਼ੀਡਂਟ ਜਾਂ ਸਿਟੀਜ਼ਨਸ਼ਿਪ (ਨਾਗਰਿਕਤਾ) ਸਟੇਟਸ ਹੋਣਾ ਚਾਹੀਦਾ ਹੈ ਤੇ ਤੁਹਾਨੂੰ ਪਹੁੰਚ ਲਈ ਮਾਂਟਰੀਅਲ ਦੇ ‘ਮਿਊਂਸਪਲ ਹਾਊਸਿੰਗ ਆਫ਼ਿਸ’ ਦੇ ਹੋਰ ਮਾਪਦੰਡਾਂ ’ਤੇ ਵੀ ਪੂਰੇ ਉੱਤਰਨਾ ਹੋਵੇਗਾ।

ਸਾਰੇ ਪ੍ਰਸ਼ਨਾਂ ਲਈ

ਜੇ ਤੁਹਾਨੂੰ ਕੋਈ ਸਪੱਸ਼ਟੀਕਰਨ ਚਾਹੀਦਾ ਹੋਵੇ ਜਾਂ ਜੇ ਤੁਹਾਡੇ ਕੋਈ ਪ੍ਰਸ਼ਨ ਹੋਣ ਤਾਂ ਸਾਨੂੰ ਕਰਨ ਤੋਂ ਨਾ ਝਿਜਕੋ ਅਤੇ ਸਾਡੇ ਕਿਸੇ ਇੰਟਰਵੀਨਰਜ਼ ਨਾਲ: 514-939-3172 ’ਤੇ ਗੱਲ ਕਰੋ

ਹੋਰ ਲਾਹੇਵੰਦ ਵਸੀਲੇ

ਇੱਥੇ ਕੁਝ ਟੈਲੀਫ਼ੋਨ ਨੰਬਰ ਤੇ ਵੈੱਬਸਾਈਟਸ ਹਨ, ਜੋ ਤੁਹਾਡੇ ਲਈ ਲਾਹੇਵੰਦ ਹੋ ਸਕਦੀਆਂ ਹਨ।

INFO SOCIAL 811 (ਇਨਫ਼ੋ ਸੋਸ਼ਲ 811)

ਇਨਫ਼ੋ–ਸੋਸ਼ਲ 811 ਇੱਕ ਮੁਫ਼ਤ ਤੇ ਗੁਪਤ ਟੈਲੀਫ਼ੋਨ ਸਲਾਹ–ਮਸ਼ਵਰਾ ਸੇਵਾ ਹੈ।
ਡਾਇਲ ਕਰੋ 8-1-1, ਜੋ ਸਰੀਰਕ ਸਿਹਤ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਪ੍ਰਸਿੱਧ ਹੈ। ਕੋਈ ਮਨੋ–ਸਮਾਜਕ (ਸਾਈਕੋਸੋਸ਼ਲ) ਸਮੱਸਿਆ ਹੋਣ ਦੀ ਹਾਲਤ ਵਿੱਚ ਵੀ ਇਹ ਨੰਬਰ ਸਾਈਕੋਸੋਸ਼ਲ ਇੰਟਰਵੈਨਸ਼ਨ ਲਈ ਕਿਸੇ ਪ੍ਰੋਫ਼ੈਸ਼ਨਲ ਤੱਕ ਤੁਰੰਤ ਪਹੁੰਚ ਸੰਭਵ ਬਣਾਉਂਦਾ ਹੈ। ਇੱਥੇ ਕੁਝ ਉਦਾਹਰਨਾਂ ਹਨ, ਜਦੋਂ ਤੁਸੀਂ ਇਨਫ਼ੋ–ਸੋਸ਼ਲ 811 ’ਤੇ ਕਾੱਲ ਕਰ ਸਕਦੇ ਹੋ:

  • ਤੁਸੀਂ ਕਿਸੇ ਅਜਿਹੀ ਸਥਿਤੀ ਵਿੱਚੋਂ ਲੰਘ ਰਹੇ ਹੋ ਕਿ ਤੁਸੀਂ ਚਿੰਤਤ ਮਹਿਸੂਸ ਕਰਦੇ ਹੋ।
  • ਤੁਹਾਨੂੰ ਆਪਣੇ ਕਿਸੇ ਮਿੱਤਰ–ਪਿਆਰੇ ਦੀਆਂ ਚਿੰਤਾਵਾਂ ਹਨ।
  • ਤੁਸੀਂ ਆਪਣੇ ਪਰਿਵਾਰ ਜਾਂ ਆਪਣੀ ਜੋੜੀ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹੋ।
  • ਤੁਸੀਂ ਸੋਗੀ ਅਵਸਥਾ ਵਿੱਚ ਹੋ।
  • ਤੁਹਾਡੇ ਹੋਰ ਅਜਿਹੀਆਂ ਸਥਿਤੀਆਂ ਜਾਂ ਵਿਵਹਾਰਾਂ ਬਾਰੇ ਪ੍ਰਸ਼ਨ ਹਨ, ਜਿਨ੍ਹਾਂ ਸਬੰਧੀ ਤੁਸੀਂ ਚਿੰਤਤ ਹੋ।
ਗ੍ਰੇਟਰ ਮਾਂਟਰੀਅਲ ਦਾ ਰੈਫ਼ਰਲ ਸੈਂਟਰ (2-1-1)

ਗ੍ਰੇਟ ਮਾਂਟਰੀਅਲ ਦਾ ਰੈਫ਼ਰਲ ਸੈਂਟਰ (Referral Centre of Greater Montreal) ਮਾਂਟਰੀਅਲ ਦੇ ਸਾਰੇ ਭਾਈਚਾਰਿਆਂ (ਮੁਹੱਲਿਆਂ ਤੇ ਸੜਕਾਂ) ਅਤੇ ਜਨਤਕ ਸੇਵਾਵਾਂ ਦੀ ਇੱਕ ਤਰ੍ਹਾਂ ਡਾਇਰੈਕਟਰੀ ਹੈ। ਤੁਸੀਂ ਅਜਿਹੇ ਸੰਗਠਨਾਂ ਬਾਰੇ ਪਤਾ ਲਾਉਣ ਲਈ 2–1–1 ’ਤੇ ਮੁਫ਼ਤ ਕਾੱਲ ਕਰੋ ਜਾਂ ਉਨ੍ਹਾਂ ਦੀ ਵੈੱਬਸਾਈਟ ’ਤੇ ਜਾਓ, ਜੋ ਤੁਹਾਡੀਆਂ ਮੁਸੀਬਤਾਂ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਸੇਵਾਵਾਂ ਫ਼ਰੈਂਚ ਅਤੇ ਅੰਗਰੇਜ਼ੀ ਵਿੱਚ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

https://www.211qc.ca/

ਘਰੇਲੂ ਹਿੰਸਾ

ਜੇ ਤੁਸੀਂ ਆਪਣੇ ਪਾਰਟਨਰ ਦੀ ਹਿੰਸਾ ਦਾ ਸਾਹਮਣਾ ਕਰਦੇ ਹੋ
ਤਾਂ SOS ਘਰੇਲੂ ਹਿੰਸਾ – 1 800 363-9010 ’ਤੇ ਕਾਲ ਕਰੋ ਜਾਂ ਇਸ ਵੈੱਬਸਾਈਟ ’ਤੇ ਜਾਓ:

http://www.sosviolenceconjugale.ca/

ਦਿ ਸ਼ੀਲਡ ਆਫ਼ ਏਥਨਾ

ਦਿ ਸ਼ੀਲਡ ਆਫ਼ ਏਥਨਾ ਵੱਲੋਂ ਘਰੇਲੂ ਹਿੰਸਾ ਦੀਆਂ ਪੀੜਤ ਔਰਤਾਂ ਤੇ ਉਨ੍ਹਾਂ ਦੇ ਬੱਚਿਆਂ ਦੇ ਨਾਲ–ਨਾਲ ਐਥਨੋ–ਕਲਚਰਲ ਭਾਈਚਾਰਿਆਂ ਦੇ ਮੈਂਬਰਾਂ ਦੀਆਂ ਸਭਿਆਚਾਰਕ ਤੇ ਭਾਸ਼ਾਈ ਜ਼ਰੂਰਤਾਂ ਮੁਤਾਬਕ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲ) ਮਦਦ, ਇੰਟਰਵੈਨਸ਼ਨ (ਦਖ਼ਲ) ਤੇ ਰੋਕਥਾਮ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਬਹੁ–ਭਾਸ਼ਾਈ ਸੇਵਾਵਾਂ ਦੀ ਪੇਸ਼ਕਸ਼ ਪੇਸ਼ੇਵਰਾਨਾ ਸਮਾਜ–ਸੇਵਕਾਂ (ਸੋਸ਼ਲ ਵਰਕਰਜ਼) ਵੱਲੋਂ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਦੀ ਮਦਦ ਅਜਿਹੇ ਸਭਿਆਚਾਰਕ ਮਦਦਗਾਰਾਂ ਵੱਲੋਂ ਕੀਤੀ ਜਾਂਦੀ ਹੈ ਜੋ ਲਾਵਲ ਤੇ ਮਾਂਟਰੀਅਲ ਸਥਿਤ ਸਾਡੇ ਦਫ਼ਤਰਾਂ ’ਚ ਇਸ ਮੰਤਵ ਲਈ ਸਿੱਖਿਅਤ ਹੁੰਦੇ ਹਨ। ਸਾਡਾ ਸ਼ੈਲਟਰ ਘਰੇਲੂ ਹਿੰਸਾ ਤੋਂ ਪੀੜਤ ਔਰਤਾਂ ਤੇ ਬੱਚਿਆਂ ਲਈ ਇੱਕ ਸੁਰੱਖਿਅਤ ਤੇ ਮੁੜ–ਵਸੇਬਾ ਮਾਹੌਲ ਵਿੱਚ 24/7 ਐਮਰਜੈਂਸੀ ਪਨਾਹ (ਸ਼ੈਲਟਰ) ਸੇਵਾਵਾਂ ਮੁਹੱਈਆ ਕਰਵਾਉਂਦਾ ਹੈ।
ਵੈੱਬਸਾਈਟ: http://shieldofathena.com/
ਟੈਲੀਫ਼ੋਨ: 1-877-274-8117
ਇੱਕ ਬਹੁ–ਭਾਸ਼ਾਈ ਸੂਚਨਾ ਲਾਈਨ ਵੀ ਉਪਲਬਧ ਹੈ:
ਸੈਕਸੁਅਲ ਹਿੰਸਾ ਲਈ ਸ਼ੀਲਡ ਦੀ ਬਹੁ–ਭਾਸ਼ਾਈ ਇਨਫ਼ੋ–ਲਾਈਨ ਅਤੇ ਵਸੀਲੇ
514-270-2900 (ਮਾਂਟਰੀਅਲ)
450-688-2117 (ਲਾਵਲ)

ਅਧਿਕਾਰਾਂ ਬਾਰੇ ਜਾਣਕਾਰੀ

ਕਾਨੂੰਨੀ ਸਹਾਇਤਾ, ਸਮਾਜਕ ਸਹਾਇਤਾ, ਸਿੱਖਿਆ, ਪਰਿਵਾਰ, ਕੰਮ, ਹਾਊਸਿੰਗ, ਸਿਹਤ, ਰੁਜ਼ਗਾਰ ਬੀਮਾ ਆਦਿ ਬਾਰੇ ਸੂਚਨਾ ਪੈਂਫ਼ਲੈਟਸ ਇਨ੍ਹਾਂ ਭਾਸ਼ਾਵਾਂ ਉਪਲਬਧ ਹਨ

  • ਫ਼ਰੈਂਚ
  • ਅੰਗਰੇਜ਼ੀ
  • ਅਰਬੀ
  • ਸਰਲੀਕ੍ਰਿਤ ਚੀਨੀ
  • ਕ੍ਰਿਓਲ
  • ਸਪੇਨੀ

ਇਸ ਵੈੱਬਸਾਈਟ ਲਿੰਕ ’ਤੇ:

www.servicesjuridiques.org/documentation/depliants/

ਪ੍ਰਵਾਸੀਆਂ ਦੀ ਮਦਦ ਕਰਨ ਵਾਲੇ ਭਾਈਚਾਰਕ ਸੰਗਠਨ

ਪ੍ਰਵਾਸੀਆਂ ਦੀ ਮਦਦ ਕਰਨ ਵਾਲੇ ਕੁਝ ਭਾਈਚਾਰਕ ਵਸੀਲਿਆਂ ਦੀ ਸੂਚੀ:

ਅਹੁਨਤਸਿਕ–ਕਾਰਟੀਅਰਵਿਲੇ
ਐਂਜੋ

ਐਂਜੋ ਸੌਲੀਡੈਰਿਟੀ ਕਾਰੇਫ਼ੋਰ – (514) 355-4417

ਕੋਟ–ਡੇਸ–ਨੀਗੇਸ–ਨੌਤਰੇ–ਦੇਮ–ਡੀ–ਗ੍ਰੇਸ
ਲਾਸੈਲੇ

ਦੱਖਣ–ਪੱਛਮੀ ਮਾਂਟਰੀਅਲ ’ਚ ਪ੍ਰਵਾਸੀਆਂ ਤੇ ਸ਼ਰਨਾਰਥੀਆਂ ਦਾ ਸੁਆਗਤ / PRISME ਸੈਂਟਰ (AIRSOM / PRISME) – (514) 364-0939

ਮਰਸੀਅਰ–ਹੋਸ਼ੇਲੇਗਾ–ਮਾਇਸਨੇਵ

ਨਵੇਂ ਆਇਆਂ ਲਈ ਸੁਆਗਤੀ ਲਾਇਜ਼ਨ (ALPA) – (514) 255-3900

ਮਾਂਟਰੀਅਲ–ਨੌਰਡ

ਮਾਂਟਰੀਅਲ–ਉੱਤਰੀ ਦਾ ਮਲਟੀ–ਐਥਨਿਕ ਕਮਿਊਨਿਟੀ ਸੈਂਟਰ – (514) 329-5044

ਪੀਅਰੇਫ਼ੌਂਡਸ–ਰੌਕਸਬੋਰੋ

 ਵੈਸਟ ਆਈਲੈਂਡ ਮਲਟੀ–ਸਰਵਿਸ ਇੰਟੈਗ੍ਰੇਸ਼ਨ ਸੈਂਟਰ (CIMOI) – (514) 693-1000

ਰੋਜ਼ਮੌਂਟ– ਲਾ ਪੇਟਾਇਟ–ਪੈਟ੍ਰੀ

ਕਿਊਬੇਕ ਦੇ ਅੰਗਹੀਣ ਵਿਅਕਤੀਆਂ ਦੇ ਸੰਗਠਨ ਲਈ ਬਹੁ–ਨਸਲੀ ਐਸੋਸੀਏਸ਼ਨ (AMEIPHQ) – (514) 272-0680
ਅਲਫ਼ਾ ਸੇਂਟ–ਐਨੇ ਸੈਂਟਰ (CASA) – (514) 278-3715
ਪੈਰਾਲੀਗਲ ਐਂਡ ਸੋਸ਼ਲ ਓਰੀਐਂਟੇਸ਼ਨ ਸੈਂਟਰ ਫ਼ਾਰ ਇਮੀਗ੍ਰਾਂਟਸ (COPSI) – (514) 729-7098
ਐੱਨ ਏ ਰਾਈਵ ਸੈਂਟਰ ਆਫ਼ ਮਾਂਟਰੀਅਲ – (514) 278-2157
ਕੁਲੈਕਟਿਵ ਆਫ਼ ਇਮੀਗ੍ਰਾਂਟ ਵੋਮੈਨ ਇਨ ਕਿਊਬੇਕ (CFIQ) – (514) 279-4246
ਰਿਫ਼ਿਊਜੀ ਅਸਿਸਟੈਂਸ ਕਮੇਟੀ (CAR) – (514) 272-6060
ਦਿ ਮੈਸੋਨੀ, ਵੈਲਕਮ ਇੰਟੈਗ੍ਰੇਸ਼ਨ ਇੰਪਲਾਇਮੈਂਟ – (514) 271-3533
ਜੱਥੇਬੰਦਕ ਹਿੰਸਾ ਤੋਂ ਪੀੜਤ ਲੋਕਾਂ ਲਈ ਇੰਟਰਵੈਨਸ਼ਨ ਨੈੱਟਵਰਕ (RIVO) – (514) 282-0661
ਮਾਂਟਰੀਅਲ ਐਜੂਕੇਸ਼ਨ ਐਂਡ ਇੰਟਰਕਲਚਰਲ ਇੰਟੈਗ੍ਰੇਸ਼ਨ ਸਰਵਿਸ (SEIIM) – (514) 660-5908

ਸੇਂਟ–ਲੌਰੈਂਟ

ਪਲੇਸ ਬੇਨੋਇਟ ’ਚ ਬੌਨ ਕਰੇਜ ਕਮਿਊਨਿਟੀ ਸੈਂਟਰ (CCBC) – (514) 744-0897
ਪ੍ਰਵਾਸੀਆਂ ਲਈ ਸੁਆਗਤ ਕੇਂਦਰ ਤੇ ਸਮਾਜਕ ਅਤੇ ਆਰਥਿਕ ਹਵਾਲਾ (CARI ਸੇਂਟ ਲੌਰੈਂਟ) – (514) 748-2007

ਸੇਂਟ–ਲਿਓਨਾਰਡ

ਈਸਟ ਮਾਂਟਰੀਅਲ ’ਚ ਪ੍ਰਵਾਸੀਆਂ ਦਾ ਸੁਆਗਤ (AIEM) – (514) 723-4939

ਸੁਦ–ਊਏਸਟ

ਲਿਟਲ ਬਰਗੰਡੀ ਅਤੇ ਸੇਂਟ ਹੈਨਰੀ ਦੀ ਬਾਲਗ਼ ਸਿੱਖਿਆ ਕਮੇਟੀ (CÉDA) – (514) 596-4422
ਪ੍ਰਵਾਸੀਆਂ ਦੀ ਸਹਾਇਤਾ ਲਈ ਸਮਾਜਕ ਕੇਂਦਰ (CSAI) – (514) 932-2953

ਵਿਲੇ–ਮਾਰੀ

ਰਿਫ਼ਿਊਜੀਸ–ਐਕਸ਼ਨ ਮਾਂਟਰੀਅਲ (ARM) – (514) 935-7799
ਇੰਟਰਕਲਚਰਲ ਰੀਸੋਰਸਜ਼ ਕਾਰੇਫ਼ੋਰ (CRIC) – (514) 525-2778
ਅਫ਼ਰੀਕਾ ਸੈਂਟਰ – (514) 843-4019
ਕੀਅ ਟੂ ਵਰਕ ਇੰਟੈਗ੍ਰੇਸ਼ਨ ਆਫ਼ ਇਮੀਗ੍ਰਾਂਟਸ (CITIM) – (514) 987-1759
ਗ੍ਰੇਟਰ ਮਾਂਟਰੀਅਲ ਦੀ ਚੀਨੀ ਪਰਿਵਾਰਕ ਸੇਵਾ (SFCGM) – (514) 861-5244

ਵਿਲੀਅਰੇ–ਸੇਂਟ–ਮਿਸ਼ੇਲ–ਪਾਰਕ–ਐਕਸਟੈਂਸ਼ਨ

ਲਾਇਜ਼ਨ ਐਂਡ ਮਲਟੀਐਥਨਿਕ ਅਸਿਸਟੈਂਸ ਕਾਰੇਫ਼ੋਰ (CLAM) – (514) 271-8207
ਹੈਤੀ ਹਾਊਸ – (514) 326-3022
ਸਮਾਲ ਹੈਂਡਜ਼ (ਪੇਟਾਇਟਸ ਮੇਨਜ਼) – (514) 738-8989